ਵਿਦਿਆਰਥੀਆਂ ਨੂੰ ਕੰਪਿਊਟਰ ਅਤੇ ਇੰਟਰਨੈੱਟ ਬਾਰੇ ਮੁੱਢਲੀ ਜਾਣਕਾਰੀ ਤੋਂ ਇਲਾਵਾ ਪੰਜਾਬੀ ਭਾਸ਼ਾ ਦੇ ਸਾਫ਼ਟਵੇਅਰਾਂ ਜਿਵੇਂ ਕਿ ਫੌਂਟ ਕਨਵਰਟਰ, ਸਪੈੱਲ ਚੈੱਕਰ, ਗਰੈਮਰ ਚੈੱਕਰ, ਆਨ-ਲਾਈਨ ਕੋਸ਼, ਲਿਪੀਅੰਤਰਨ, ਅਨੁਵਾਦ, ਓਸੀਆਰ, ਪੰਜਾਬੀ ਅਧਿਐਨ/ ਅਧਿਆਪਨ ਪ੍ਰੋਗਰਾਮ, ਕੰਪਿਊਟਰ ਤੇ ਸਮਾਰਟ ਫ਼ੋਨ ਦੀ ਖ਼ਰੀਦ ਅਤੇ ਵਰਤੋਂ ਸਮੇਂ ਸਾਵਧਾਨੀਆਂ, ਫ਼ੋਨ ਅਤੇ ਕੰਪਿਊਟਰ ‘ਤੇ ਪੰਜਾਬੀ ਟਾਈਪਿੰਗ ਦੀਆਂ ਨਵੀਆਂ ਵਿਧੀਆਂ ਬਾਰੇ ਪ੍ਰਯੋਗੀ ਗਿਆਨ ਦੇਣਾ ਹੈ।