ਇੰਟ੍ਰੋਡਕਸ਼ਨ ਟੁ ਪੀਐਚਪੀ ਪ੍ਰੋਗਰਾਮਿੰਗ Introduction to PHP Programming


ਟਾਰਗੇਟ ਗਰੁੱਪ:
  • ਵੈਬ ਪ੍ਰੋਗਰਾਮਿੰਗ ਵਿੱਚ ਰੁਚੀ ਰੱਖਣ ਵਾਲੇ ਵਿਦਿਆਰਥੀ
  • ਉਹਨਾਂ ਵਿਦਿਆਰਥੀਆਂ ਲਈ ਜੋ ਪੰਜਾਬੀ ਵਿੱਚ ਪੜ੍ਹਨਾ ਚਾਹੁੰਦੇ ਹਨ।
ਪੜ੍ਹਾਈ ਦਾ ਮਾਧਿਅਮ: ਮੁੱਖ ਤੌਰ ਤੇ ਪੰਜਾਬੀ/ ਕੁਝ ਇੰਗਲਿਸ਼
ਲੈਵਲ: 10+2 ਤੋਂ ਉੱਪਰ
ਪੁਰਵ ਯੋਗਤਾ: ਕੋਈ ਨਹੀਂ
ਵਰਗ: ਫਲਿਪਡ ਕਲਾਸਰੂਮ, ਸਵੈ-ਗਤੀ
ਅਨੂਮਾਨਤ ਸਮਾਂ: 40 ਘੰਟੇ
ਅਵਧੀ: 2 ਮਹੀਨੇ (ਸ਼ੰਕਾ ਨਿਵਾਰਨ ਲਈ ਹਰ ਹਫਤੇ 1 ਘੰਟੇ ਦਾ ਆਨਲਾਇਨ ਸੈਸ਼ਨ)


Target group:
  • The beginner who wants to start learning web programming
  • Students who are slow learners and find it hard to learn in English
Medium of Instruction: Punjabi/English
Level: Undergraduate
Prerequisites: None
Category: Flipped Classroom, Self-paced
Estimated Time: 40 hours
Duration: 2 months (Online doubt Clearing session of one hour every week)ਪੀਐਚਪੀ ਇੱਕ ਸਰਵਰ ਸਾਈਡ ਸਕ੍ਰਿਪਟਿੰਗ ਭਾਸ਼ਾ ਹੈ. ਇਹ “ਪੀਐਚਪੀ: ਹਾਈਪਰਟੈਕਸਟ ਪ੍ਰੀਪ੍ਰੋਸੈਸਰ” ਲਈ ਇੱਕ ਆਵਰਤੀ ਸੰਖੇਪ ਹੈ. ਇਹ ਇੱਕ ਓਪਨ ਸੋਰਸ ਸਕ੍ਰਿਪਟਿੰਗ ਭਾਸ਼ਾ ਹੈ ਜੋ ਵਿਸ਼ੇਸ਼ ਤੌਰ 'ਤੇ ਵੈੱਬ ਸਾਈਟ ਦੇ ਵਿਕਾਸ ਲਈ ਢੁਕਵੀਂ ਹੈ. ਇਹ ਪ੍ਰੋਗਰਾਮਿੰਗ ਭਾਸ਼ਾ ਸਿੱਖਣੀ ਬਹੁਤ ਸੌਖੀ ਹੈ. ਓਪਨ ਸੋਰਸ ਹੋਣ ਕਰਕੇ ਕੋਈ ਵੀ ਵਿਅਕਤੀ ਇਸ ਰਾਹੀਂ ਅਸਾਨੀ ਨਾਲ ਵੈੱਬ ਐਪਲੀਕੇਸ਼ਨ ਦਾ ਵਿਕਾਸ ਕਰ ਸਕਦਾ ਹੈ.
ਜੇ ਤੁਸੀਂ ਪੀਐਚਪੀ ਸਿੱਖਣਾ ਚਾਹੁੰਦੇ ਹੋ ਪਰ ਤੁਹਾਨੂੰ ਅੰਗਰੇਜ਼ੀ ਭਾਸ਼ਾ ਵਿਚ ਸਮਝਣ ਵਿਚ ਮੁਸ਼ਕਿਲ ਹੁੰਦੀ ਹੈ ਤਾਂ ਪੰਜਾਬੀ ਯੂਨੀਵਰਸਿਟੀ ਇੱਕ ਵਿਸ਼ੇਸ਼ ਉਪਰਾਲੇ ਤਹਿਤ ਤੁਹਾਡੇ ਲਈ ਪੀਐਚਪੀ ਦਾ ਇੰਟ੍ਰੋਡਕਟ੍ਰੀ ਕੋਰਸ ਪੰਜਾਬੀ ਵਿਚ ਲੈ ਕੇ ਆਈ ਹੈ . ਇਹ ਕੋਰਸ ਫਲਿਪ ਕਲਾਸਰੂਮ(Flip Classroom) ਦੀ ਤਰਜ ਤੇ ਡਿਜ਼ਾਈਨ ਕੀਤਾ ਗਿਆ ਹੈ ਜਿਸ ਵਿਚ ਵਿਦਿਆਰਥੀਆਂ ਨਾਲ ਸਟੱਡੀ ਮੈਟੀਰੀਅਲ, ਵੀਡੀਓ , PDF ਫਾਈਲਾਂ  ਆਦਿ ਰਾਹੀਂ ਸਾਂਝਾ ਕੀਤਾ ਜਾਵੇਗਾ .  ਵਿਦਿਆਰਥੀ ਕਿਸੇ ਵੀ ਸਮੇਂ ਤੇ ਆਪਣੇ ਪੱਧਰ ਤੇ ਸਟੱਡੀ ਮੈਟੀਰੀਅਲ ਪੜ੍ਹੇਗਾ. ਹਫਤੇ ਵਿਚ ਇਕ ਦਿਨ ਇਕ ਘੰਟੇ ਦਾ ਸੈਸ਼ਨ ਆਨਲਾਈਨ ਮਾਧਿਅਮ ਰਾਹੀਂ ਲਗੇਗਾ ਜਿਸ ਵਿਚ doubt ਕਲੀਅਰ ਕੀਤੇ ਜਾਣਗੇ. ਕੋਰਸ ਕਲੀਅਰ ਕਰਨ ਲਈ ਵਿਦਿਆਰਥੀ ਨੂੰ ਟੈਸਟ ਅਤੇ assignments ਜਮਾ ਕਰਵਾਉਣੀਆਂ ਹੋਣਗੀਆਂ ਅਤੇ ਅੰਤ ਵਿਚ ਇਕ ਮਾਈਨਰ ਪ੍ਰੋਜੈਕਟ ਵੀ ਬਣਾਉਣਾ ਹੋਵੇਗਾ. ਕੋਰਸ ਪੂਰਾ ਕਰਨ ਤੇ ਇਕ ਸਰਟੀਫਿਕੇਟ ਵੀ ਜਾਰੀ ਕੀਤਾ ਜਾਵੇਗਾ.